ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ ਆਖਰੀ)
......ਹੁਣ ਹਰਦੇਵ ਕਿੰਨੇ ਜੁੱਗੜਿਆਂ ਬਾਅਦ
ਪਿੰਡ ਆਇਆ ਸੀ। ਬੇਬੇ ਮਰਨ ਤੋਂ ਬਾਅਦ ਜਦ ਉਹ ਵਾਪਸ ਗਿਆ ਸੀ। ਤਾਂ ਉਸ ਨੇ ਮਨ ਵਿਚ ਇਹ ਹੀ
ਧਾਰਿਆ ਸੀ ਕਿ ਉਹ ਇੰਗਲੈਂਡ ਦੀ ਧਰਤੀ 'ਤੇ ਨਹੀਂ ਰਹੇਗਾ ਅਤੇ ਨਾ ਹੀ ਹੋਰ ਵਿਆਹ
ਕਰਵਾਵੇਗਾ! ਉਸ ਨੇ ਮਕਾਨ ਦੀਆਂ ਸਾਰੀਆਂ ਕਿਸ਼ਤਾਂ ਲਾਹ ਕੇ ਦੋ ਮਕਾਨ ਹੋਰ ਲੈ ਲਏ ਸਨ
ਅਤੇ 'ਹੋਮ-ਸੀਕਰਜ਼' ਵਾਲਿ਼ਆਂ ਨੂੰ ਕਿਰਾਏ 'ਤੇ ਦੇ ਰੱਖੇ ਸਨ। ਉਸ ਦੀ ਹੁਣ ਸਿਰਫ਼ ਇਹ ਹੀ
ਖ਼ਾਹਿਸ਼ ਸੀ ਕਿ ਉਹ ਛੇ ਮਹੀਨੇ ਜਾਂ ਸਾਲ ਬਾਅਦ ਇੰਗਲੈਂਡ ਗੇੜਾ ਮਾਰਿਆ ਕਰੇਗਾ ਅਤੇ
ਕਿਰਾਇਆ ਬਗੈਰਾ ਵਸੂਲ ਕਰਕੇ, ਦੋ ਤਿੰਨ ਮਹੀਨੇ ਗਰਮੀਆਂ ਦੇ ਕੱਢ ਕੇ ਫਿਰ ਆਪਣੇ ਦੇਸ਼ ਪਰਤ
ਆਇਆ ਕਰੇਗਾ। ਹੁਣ ਉਸ ਨੂੰ ਨਾ ਕਦੇ ਮੀਤੀ ਦੀ ਯਾਦ ਆਉਂਦੀ ਸੀ ਅਤੇ ਨਾ ਹੀ ਦੀਪ ਦੀ! ਉਹ
ਸਿਰਫ਼ ਇਕੱਲਾ ਹੀ ਰਹਿਣਾ ਚਾਹੁੰਦਾ ਸੀ! ਜੰਗੀ ਜੀਵਨ ਤੋਂ ਉਸ ਦਾ ਮਨ ਉਚਾਟ ਹੋ ਗਿਆ ਸੀ।
ਹੁਣ ਉਹ ਸ਼ਾਂਤਮਈ ਜਿ਼ੰਦਗੀ ਗੁਜ਼ਾਰਨਾ ਚਾਹੁੰਦਾ ਸੀ। ਉਹ ਇਸ ਗੱਲੋਂ ਹੈਰਾਨ ਸੀ ਕਿ ਦੋ
ਦਿਨ ਹੋ ਗਏ ਸਨ, ਉਸ ਨੂੰ ਪਿੰਡ ਆਇਆਂ। ਪਰ ਉਸ ਦੇ ਛੋਟੇ ਭਰਾ ਸੁਖਦੇਵ ਨੇ ਗੇੜਾ ਨਹੀਂ
ਮਾਰਿਆ ਸੀ? ਉਸ ਦਾ ਪਤਾ ਵੀ ਨਹੀਂ ਲਿਆ ਸੀ? ਚਾਹ ਪੀਣ ਸਾਰ ਹੀ ਉਹ ਸੁਖਦੇਵ ਦੇ ਖੇਤਾਂ
ਵੱਲ ਨੂੰ ਹੋ ਤੁਰਿਆ।
ਹੋਰ ਪੜੋ...
Labels:
ਕਾਂਡ ਆਖਰੀ
ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 16)
ਸ਼ਾਮ ਦਾ ਵੇਲ਼ਾ ਸੀ।
ਹਰਦੇਵ
ਅਜੇ ਕੰਮ ਤੋਂ ਆਇਆ ਹੀ ਸੀ। ਫ਼ੋਨ ਖੜਕ ਪਿਆ। ਉਸ ਦਾ ਦਿਲ ਕਰਦਾ ਸੀ ਕਿ ਫ਼ੋਨ ਨੂੰ ਚਲਾ
ਕੇ ਮਾਰੇ। ਉਸ ਦਾ ਦਿਲ ਕਿਸੇ ਨਾਲ਼ ਗੱਲ ਕਰਨ ਨੂੰ ਨਹੀਂ ਕਰਦਾ ਸੀ। ਦੀਪ ਆਪਣੇ ਕੱਪੜੇ
ਲੱਤੇ ਚੁੱਕ ਕੇ ਸੁਮੀਤ ਨਾਲ਼ ਕੈਨੇਡਾ, ਪਤਾ ਨਹੀਂ ਅਮਰੀਕਾ ਚਲੀ ਗਈ ਸੀ। ਹਰਦੇਵ ਨੇ ਆਪਣੇ
ਵਕੀਲ ਕੋਲੋਂ ਤਲਾਕ ਦੇ ਕਾਗਜ਼ ਲੈ ਆਂਦੇ ਸਨ। ਦੀਪ ਨੇ ਕਿਹਾ ਸੀ ਕਿ ਜਦੋਂ ਉਹ ਅਮਰੀਕਾ
ਅਤੇ ਕੈਨੇਡਾ ਦੇ ਟੂਰ ਤੋਂ ਵਾਪਿਸ ਪਰਤੇਗੀ ਤਾਂ ਦਸਤਖ਼ਤ ਕਰ ਦੇਵੇਗੀ। ਪਰ ਪਹਿਲਾਂ ਉਸ ਨੇ
ਆਪਣੇ ਪਾਪਾ ਜੀ ਤੋਂ ਕੋਈ ਸਲਾਹ ਲੈਣੀਂ ਸੀ। ਹਰਦੇਵ ਨੇ ਚੁੱਪ ਚਾਪ ਕਾਗਜ਼ ਫ਼ੋਨ ਕੋਲ਼
ਰੱਖ ਦਿੱਤੇ ਸਨ।
ਜਦੋਂ ਫ਼ੋਨ ਦੀ ਘੰਟੀ ਨਾ ਹੀ ਵੱਜਣੋਂ ਹਟੀ ਤਾਂ ਉਸ ਨੇ ਖਿਝ ਕੇ ਫ਼ੋਨ ਚੁੱਕ ਲਿਆ।
ਫ਼ੋਨ 'ਤੇ ਛੋਟਾ ਭਾਈ ਸੁਖਦੇਵ ਸੀ!
-"ਹੈਲੋ...!
ਹਾਂ ਹਰਦੇਵ ਵੀਰੇ...! ਆਹ ਲੈ ਬਾਪੂ ਜੀ ਨਾਲ਼ ਗੱਲ ਕਰਲੈ...!" ਉਸ ਨੇ ਅੱਗੇ ਬਾਪੂ ਨੂੰ
ਫ਼ੋਨ ਫੜਾਇਆ ਤਾਂ ਬਾਪੂ ਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ।
ਹੋਰ ਪੜੋ...
Labels:
ਕਾਂਡ 16
ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 15)
ਦੀਪ
ਇੰਗਲੈਂਡ ਪਹੁੰਚ ਕੇ ਬਿਲਕੁਲ ਖ਼ੁਸ਼ ਨਹੀਂ ਸੀ! ਹਰਦੇਵ ਬੇਸਮੈਂਟ ਵਿਚ ਰਹਿੰਦਾ ਸੀ। ਉਹ
ਘੁੱਟਵੇਂ ਜਿਹੇ ਬੇਸਮੈਂਟ 'ਤੇ ਨੱਕ ਬੁੱਲ੍ਹ ਚੜ੍ਹਾਉਂਦੀ! ਮੁਸ਼ਕ ਆਉਣ ਦੀ ਸ਼ਕਾਇਤ ਕਰਦੀ।
ਜੁੱਤੀਆਂ ਚੁੱਕ-ਚੁੱਕ ਬਾਹਰ ਸੁੱਟਦੀ। ਉਹ ਹਰਦੇਵ ਨੂੰ ਨਿਹੋਰੇ ਦਿੰਦੀ। ਉਸ ਦੇ ਬਾਪ
ਕੋਲ਼ ਤਾਂ ਇਕ ਵਿਸ਼ਾਲ ਕੋਠੀ ਸੀ। ਅੱਧੇ ਕਿੱਲੇ ਦਾ ਗਾਰਡਨ ਸੀ। ਇਸ ਬੇਸਮੈਂਟ ਜਿੱਡੀ ਤਾਂ
ਉਹਨਾਂ ਦੀ ਟੁਆਇਲਟ ਸੀ। ਉਸ ਨੇ ਹਰਦੇਵ 'ਤੇ ਵੱਡਾ ਮਕਾਨ ਲੈਣ ਲਈ ਭਾਰੀ ਦਬਾਅ ਪਾ
ਦਿੱਤਾ। ਉਸ ਦੀ ਸਖ਼ਤ ਸ਼ਰਤ ਸੀ ਕਿ ਜਾਂ ਤਾਂ ਹਰਦੇਵ ਕੋਈ ਵੱਡਾ ਮਕਾਨ ਲੈ ਲਵੇ ਅਤੇ ਨਹੀਂ
ਉਹ ਆਪਣੇ ਮਾਂ ਬਾਪ ਕੋਲ਼ ਇੰਡੀਆ ਵਾਪਿਸ ਚਲੀ ਜਾਵੇਗੀ! ਹਰਦੇਵ ਬੁਰੀ ਤਰ੍ਹਾਂ ਨਾਲ਼
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਗਿਆ। ਉਹ ਦੀਪ ਅੱਗੇ ਸਾਹ ਵੀ ਨਾ ਕੱਢ ਸਕਦਾ। ਜੇ ਉਹ
ਕੁਝ ਸਮਝਾਉਣ ਜਾਂ ਕੁਝ ਆਖਣ ਦੀ ਕੋਸਿ਼ਸ਼ ਕਰਦਾ ਤਾਂ ਦੀਪ ਉਸ ਨੂੰ ਆਪਣੇ ਮਾਂ ਬਾਪ ਦੇ ਘਰ
ਅਤੇ ਪੁਜ਼ੀਸ਼ਨ ਦਾ ਪ੍ਰਮਾਣ ਦੇ ਕੇ ਬੋਲਤੀ ਬੰਦ ਕਰ ਦਿੰਦੀ! ਹਰਦੇਵ ਦਾ ਸਾਹ ਸੰਘ ਅੰਦਰ
ਹੀ ਅੜਿਆ ਪਿਆ ਸੀ।
ਹੋਰ ਪੜੋ...
Labels:
ਕਾਂਡ 15
ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 14)
ਇੰਗਲੈਂਡ
ਤੋਂ ਦੀਪ ਦੇ ਸਾਰੇ ਕਾਗਜ਼ ਪੱਤਰ ਆ ਚੁੱਕੇ ਸਨ। ਤਸੀਲਦਾਰ ਨੇ ਆਪਣਾ ਸਾਰਾ ਲਾਮ-ਲਸ਼ਕਰ
ਤਿਆਰ ਕਰ ਲਿਆ ਸੀ। ਕੋਈ ਐਰੀ-ਗੈਰੀ ਗੱਲ ਨਹੀਂ ਸੀ। ਤਸੀਲਦਾਰ ਦੀ ਇਕਲੌਤੀ ਧੀ ਦੀਪ ਦਾ
ਵੀਜ਼ਾ ਲਗਵਾਉਣ ਦਿੱਲੀ ਜਾਣਾ ਸੀ। ਤਸੀਲਦਾਰ ਨੇ ਆਪਣੇ ਜੋਰ ਅਤੇ ਨੇੜਤਾ ਦੇ ਜ਼ਰੀਏ ਦਿੱਲੀ
ਦੇ ਪੁਲੀਸ ਕਮਿਸ਼ਨਰ ਨੂੰ ਫ਼ੋਨ ਖੜਕਾ ਦਿੱਤਾ ਸੀ ਅਤੇ ਉਸ ਨੇ ਆਪਣੀ ਜਾਣ ਪਹਿਚਾਣ ਕਾਰਨ
ਬ੍ਰਿਟਿਸ਼ ਅੰਬੈਸੀ ਵਿਚ ਦੀਪ ਦੀ 'ਅਪਾਇੰਟਮੈਂਟ' ਬਣਾ ਲਈ ਸੀ। ਦੀਪ ਨੂੰ ਅੰਬੈਸੀ ਦੇ
ਦਰਵਾਜੇ 'ਤੇ ਖੜ੍ਹਨ ਦੀ ਲੋੜ ਨਹੀਂ ਸੀ। ਵਾਰੀ ਦੀ ਉਡੀਕ ਕਰਨ ਦੀ ਜ਼ਰੂਰਤ ਨਹੀਂ ਸੀ।
ਸਾਰਾ ਪ੍ਰਬੰਧ ਕੀਤਾ ਜਾ ਚੁੱਕਾ ਸੀ। ਦੀਪ ਨੂੰ ਅੰਬੈਸੀ ਦੇ ਕਿਸੇ ਵਿਸ਼ੇਸ਼ ਕਰਮਚਾਰੀ ਨੇ
ਅੰਬੈਸੀ ਦੇ ਅੰਦਰ ਲੈ ਕੇ ਜਾਣਾ ਸੀ।
ਜਦ
ਉਹ ਦਿੱਲੀ ਬ੍ਰਿਟਿਸ਼ ਅੰਬੈਸੀ ਪਹੁੰਚੇ ਤਾਂ ਅੰਬੈਸੀ ਦਾ ਕਰਮਚਾਰੀ ਤਸੀਲਦਾਰ ਨੂੰ ਆ
ਮਿਲਿ਼ਆ ਅਤੇ ਦੀਪ ਨੂੰ ਅੰਦਰ ਲੈ ਗਿਆ। ਤਸੀਲਦਾਰ ਨਾਲ਼ ਜਾਣਾ ਚਾਹੁੰਦਾ ਸੀ। ਪਰ ਦੀਪ ਤੋਂ
ਬਿਨਾ ਕੋਈ ਅੰਦਰ ਨਹੀਂ ਜਾ ਸਕਦਾ ਸੀ। ਇਹ ਅੰਬੈਸੀ ਦਾ ਕਾਨੂੰਨ ਸੀ। ਜਿਸ ਅਨੁਸਾਰ ਚੱਲਣਾ
ਹੀ ਪੈਣਾ ਸੀ। ਤਸੀਲਦਾਰ ਨੇ ਬਥੇਰਾ ਜੋਰ ਪਾਇਆ। ਪਰ ਕਰਮਚਾਰੀ ਨੇ ਇਕੋ ਵਿਚ ਹੀ ਨਬੇੜ
ਦਿੱਤੀ।
ਹੋਰ ਪੜੋ...
Labels:
ਕਾਂਡ 14
ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 13)
ਦੋ ਦਿਨ ਤੋਂ ਹਰਦੇਵ ਕੰਮ 'ਤੇ ਨਹੀਂ ਆਇਆ ਸੀ।
ਹੋਰ ਪੜੋ...
ਸਰਬਜੀਤ
ਦੇਖ ਰਹੀ ਸੀ ਕਿ ਉਸ ਦੇ ਰੱਖੇ ਹੋਏ ਮੁੰਡੇ ਹੀ ਮਾੜਾ ਮੋਟਾ ਕੰਮ ਕਰ ਜਾਂਦੇ ਸਨ। ਪਰ
ਹਰਦੇਵ ਨਹੀਂ ਬਹੁੜਿਆ ਸੀ। ਉਸ ਨੇ ਮੁੰਡਿਆਂ ਨੂੰ ਪੁੱਛਿਆ ਤਾਂ ਉਹਨਾਂ ਨੇ ਵੀ ਕੋਈ
ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਸੀ। ਬੱਸ "ਪਤਾ ਨਹੀਂ ਜੀ!" ਆਖ ਕੇ ਚੁੱਪ ਹੋ ਗਏ ਸਨ।
"ਭੈਣ ਜੀ" ਆਖਣ ਤੋਂ ਉਹਨਾਂ ਨੇ ਸੰਕੋਚ ਹੀ ਰੱਖੀ ਸੀ। ਸਰਬਜੀਤ ਉਸ ਦੀ ਉਡੀਕ ਬੜੀ ਬੇਤਾਬੀ
ਨਾਲ਼ ਕਰ ਰਹੀ ਸੀ। ਉਸ ਨੇ ਹਰਦੇਵ ਨੂੰ ਫ਼ੋਨ ਕਰਕੇ ਦੇਖਿਆ। ਕੋਈ ਫ਼ੋਨ ਨਹੀਂ ਚੁੱਕ
ਰਿਹਾ ਸੀ। ਉਹ ਸੋਚ ਰਹੀ ਸੀ ਕਿ ਹਰਦੇਵ ਕਿੱਧਰ ਚਲਾ ਗਿਆ ਸੀ? ਕੋਈ ਗੱਲ ਨਾ ਬਾਤ...? ਮੈਂ
ਤਾਂ ਉਹਦੀ ਐਨੀ ਪੂਛ ਮਰੋੜੀ ਸੀ। ਪਰ ਉਸ ਪਿਉ ਦੇ ਪੁੱਤ ਨੇ ਕੋਈ ਤਰਾਰੇ ਨਹੀਂ ਦਿਖਾਏ
ਸਨ। ਉਹ ਤਾਂ ਮੂਤ ਦੀ ਝੱਗ ਵਾਂਗ ਬੈਠ ਗਿਆ ਸੀ! ਇਹ ਵੀ ਕੋਈ ਬੰਦੈ...? ਜੱਟ ਦਾ ਪੁੱਤ
ਹੁੰਦਾ ਹੁਣ ਨੂੰ ਘੁਕਾਹਟ ਪਾ ਦਿੰਦਾ! ਇਹ ਤਾਂ ਖਸਮਾਂ ਨੂੰ ਖਾਣਾ ਨਿਰਾ ਮਿੱਟੀ ਦਾ ਮਾਧੋ
ਐ!
ਤੀਜੇ ਦਿਨ ਹਰਦੇਵ ਕੰਮ 'ਤੇ ਆਇਆ।
ਸਰਬਜੀਤ ਨੇ ਖ਼ੁਸ਼ੀ ਮਹਿਸੂਸ ਕੀਤੀ।
-"ਵੇ ਭਰਾਵਾ, ਤੂੰ ਕਿੱਧਰ ਚਲਿਆ ਗਿਆ ਸੀ...?"
-"ਬੱਸ ਭੈਣ ਜੀ, ਊਂਈਂ ਚਿੱਤ ਜਿਆ ਨ੍ਹੀ ਸੀ ਠੀਕ!" ਉਹ ਚੁੱਪ ਰਹਿਣਾ ਹੀ ਬਿਹਤਰ ਸਮਝਦਾ ਸੀ।
ਹੋਰ ਪੜੋ...
Labels:
ਕਾਂਡ 13
ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 12)
ਮਹੀਨੇ ਕੁ ਬਾਅਦ ਹਰਦੇਵ ਨੂੰ ਫ਼ਰਮ ਦੀ ਚਿੱਠੀ ਆ ਗਈ।
ਹਰਦੇਵ
ਲਈ ਉਹਨਾਂ ਕੋਲ਼ ਸਿਰਫ਼ ਕਰਿਸਮਿਸ ਕੈਯੂਅਲ ਜੌਬ ਸੀ! ਉਹ ਵੀ ਸਿਰਫ਼ ਤਿੰਨ ਹਫ਼ਤਿਆਂ ਲਈ।
ਉਸ ਨੇ ਮੀਤੀ ਨਾਲ਼ ਸਲਾਹ ਕੀਤੀ। ਮੀਤੀ ਨੇ ਉਸ ਨੂੰ ਕੰਮ 'ਤੇ ਜਾਣ ਦੀ ਸਲਾਹ ਦਿੱਤੀ। ਉਸ
ਨੇ ਸੋਚਿਆ ਕਿ ਹਰਦੇਵ ਘਰ ਵੀ ਕੀ ਕਰਦਾ ਹੈ? ਸਾਰੀ ਦਿਹਾੜੀ ਬੰਦਾ ਘਰੇ ਬੈਠਾ ਵੀ ਬੋਰ ਹੋ
ਜਾਂਦਾ ਹੈ। ਵੀਹ ਸੋਚਾਂ ਸੋਚਦਾ ਹੈ। ਵਿਹਲਾ ਮਨ ਸ਼ੈਤਾਨ ਦਾ ਘਰ! ਚਲੋ ਤਿੰਨ ਹਫ਼ਤੇ ਹੀ
ਕੰਮ ਕਰੇਗਾ, ਕੁਛ ਨਾ ਕੁਛ ਘਰੇ ਆਵੇਗਾ ਹੀ! ਨਾਲੇ ਚਾਰ ਅੱਖਰ ਅੰਗਰੇਜ਼ੀ ਦੇ ਸਿੱਖ
ਜਾਵੇਗਾ। ਬਾਪੂ ਜਾਗਰ ਸਿੰਘ ਨੂੰ ਚਾਰ ਪੈਸੇ ਭੇਜ ਦੇਵੇਗਾ। ਉਸ ਦੀ ਕਬੀਲਦਾਰੀ ਹੌਲ਼ੀ
ਹੋਵੇਗੀ। ਹੋਰ ਨਹੀਂ ਤਾਂ ਤਿੰਨ ਹਫ਼ਤੇ ਹੀ ਸਹੀ! ਹੋ ਸਕਦੈ ਕਿ ਉਹ ਹਰਦੇਵ ਦੇ ਕੰਮ ਤੋਂ
ਖ਼ੁਸ਼ ਹੋ ਕੇ ਉਸ ਨੂੰ ਕੋਈ ਪੱਕੀ ਜੌਬ ਹੀ ਦੇ ਦੇਣ? ਬੰਦੇ ਨੂੰ ਆਸ ਬੱਝੀ ਰਹਿੰਦੀ ਹੈ।
ਹਰਦੇਵ ਕੰਮ 'ਤੇ ਜਾਣ ਲੱਗ ਪਿਆ।
ਫ਼ਰਮ
ਇੱਕੋ ਹੀ ਸੀ। ਪਰ ਉਹ ਮੀਤੀ ਵਾਲ਼ੀ ਇਮਾਰਤ ਛੱਡ, ਦੂਜੀ ਇਮਾਰਤ ਵਿਚ ਕੰਮ ਕਰਦਾ ਸੀ। ਕੰਮ
ਕੋਈ ਬਹੁਤਾ ਭਾਰਾ ਨਹੀਂ ਸੀ। ਪਰ ਤੇਜ਼ੀ ਵਾਲ਼ਾ ਜ਼ਰੂਰ ਸੀ। ਹਰਦੇਵ ਕੰਮ ਦੇ ਗੇੜੇ ਖੁਆਈ
ਰੱਖਦਾ। ਪੂਰੇ ਤਿੰਨ ਹਫ਼ਤੇ ਉਸ ਨੇ ਬਗੈਰ ਛੁੱਟੀ ਤੋਂ ਦੇਹ ਤੋੜ ਕੇ ਕੰਮ ਕੀਤਾ। ਨਿਗਰਾਨ
ਗੋਰਾ ਹਰਦੇਵ 'ਤੇ ਅਥਾਹ ਖ਼ੁਸ਼ ਸੀ। ਨਹੀਂ ਤਾਂ ਇੰਗਲੈਂਡ ਦੇ ਗੋਰੇ ਦੇਸੀਆਂ ਨੂੰ ਦੇਖ
ਕੇ ਸੜ ਬਲ਼ ਜਾਂਦੇ ਨੇ। ਉਹ ਵੀ ਉਦੋਂ, ਜਦੋਂ ਦੇਸੀ ਭਾਈ ਉਹਨਾਂ ਤੋਂ ਅੱਗੇ ਲੰਘਦਾ ਹੋਵੇ!
ਪਰ ਸੁਪਰਵਾਈਜ਼ਰ ਗੋਰਾ ਜੌਨ ਉਸ 'ਤੇ ਬਾਗੋਬਾਗ ਸੀ। ਹਰਦੇਵ ਮਾੜੀ ਮੋਟੀ ਅੰਗਰੇਜ਼ੀ
ਸਮਝਦਾ ਸੀ। ਬਹੁਤੀ ਅੰਗਰੇਜ਼ੀ ਦੀ ਉਸ ਨੂੰ ਲੋੜ ਨਹੀਂ ਸੀ। ਬੱਸ, ਉਹ ਹਮਕੋ-ਤੁਮਕੋ ਕਰ ਕੇ
ਆਪਣੀ ਗੱਡੀ ਰੋੜ੍ਹੀ ਫਿਰਦਾ! ਗੋਰਾ ਸੁਪਰਵਾਈਜ਼ਰ ਜੌਨ ਵੀ
ਉਸ ਦੀ 'ਯੈੱਸ-ਨੋਅ' ਸਮਝਣ ਲੱਗ ਪਿਆ ਸੀ। ਹਰਦੇਵ ਵੀ ਜੌਨ ਦੀ ਨਬਜ਼ ਪਛਾਨਣ ਲੱਗ ਪਿਆ
ਸੀ। ਦੋਨੋਂ ਧੂੜ 'ਚ ਟੱਟੂ ਰਲ਼ਾਈ ਰੱਖਦੇ। ਹਰਦੇਵ ਉਸ ਨੂੰ ਚਾਹ ਜਾਂ ਕੌਫ਼ੀ ਲਿਆ
ਫੜਾਉਂਦਾ। ਜੌਨ 'ਥੈਂਕਯੂ-ਥੈਂਕਯੂ' ਕਰਦਾ ਉਸ ਨੂੰ ਥਾਪੀਆਂ ਦਿੰਦਾ ਰਹਿੰਦਾ! ਜਿੱਤ ਦੇ
ਅੰਗੂਠੇ ਦਿਖਾਉਂਦਾ ਰਹਿੰਦਾ।
ਹੋਰ ਪੜੋ...
Labels:
ਕਾਂਡ 12
ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 11)
ਜੁਗਾੜ ਸਿਉਂ ਦੀਆਂ ਸੇਵਾਵਾਂ ਕੰਮ ਆਈਆਂ। ਮੀਤੀ
ਹੀ ਮਾਸੀ ਕੋਲੋਂ ਲੇਟ ਪਿੰਡ ਨੂੰ ਬਹੁੜੀ ਸੀ। ਜੁਗਾੜ ਸਿਉਂ ਨੇ ਵੀ ਢੀਠ ਸਾਧ ਵਾਂਗ ਜਗਤ
ਸਿੰਘ ਕੋਲ਼ ਹੀ ਡੇਰੇ ਜਮਾਈ ਰੱਖੇ ਸਨ। ਮੀਤੀ ਨੇ ਤਾਂ ਬਹੁਤ ਜੋਰ ਲਾਇਆ ਸੀ ਕਿ ਮੈਂ ਵਿਆਹ
ਨਹੀਂ ਕਰਨਾ। ਉਹ ਖੂਹ ਵਿਚੋਂ ਨਿਕਲ਼ ਕੇ ਖਾਤੇ ਵਿਚ ਨਹੀਂ ਡਿੱਗਣਾ ਚਾਹੁੰਦੀ ਸੀ। ਉਸ ਨੇ
ਪਹਿਲਾਂ ਹੀ ਬਹੁਤ ਦੁੱਖ ਕੱਟੇ ਸਨ। ਮੁੜ ਕੇ ਹੁਣ ਉਹ ਫਿਰ ਉਸ ਰੋਹੀ ਵਾਲ਼ੇ ਰਸਤੇ ਨਹੀਂ
ਤੁਰਨਾ ਚਾਹੁੰਦੀ ਸੀ। ਵਿਆਹ ਦੇ ਨਾਂ ਤੋਂ ਉਹ 'ਥਰ-ਥਰ' ਕੰਬਦੀ। ਵਿਆਹ ਇਕ ਸਜਾ਼ ਸੀ। ਜਿਸ
ਵਿਚ ਫ਼ਸਿਆ ਬੰਦਾ ਮੁੜ ਕੇ ਨਿਕਲ਼ ਨਹੀਂ ਸਕਦਾ ਸੀ। ਜੇ ਤਲਾਕ ਦੇ ਜ਼ਰੀਏ ਨਿਕਲ ਵੀ
ਜਾਂਦਾ ਸੀ, ਤਾਂ ਪੁਰਾਣੀਆਂ ਝਰੀਟਾਂ ਉਸ ਨੂੰ ਚੋਭਾਂ ਮਾਰਦੀਆਂ ਰਹਿੰਦੀਆਂ ਸਨ। ਵਿਆਹ ਉਸ
ਨੂੰ ਇਕ 'ਨਰਕ' ਲੱਗਦਾ ਸੀ।
ਪਰ ਜੁਗਾੜ ਸਿਉਂ ਦੀਆਂ ਸਮਝੌਤੀਆਂ ਨੇ ਮੀਤੀ ਦਾ ਮਨ ਸਥਿਰ ਕਰ ਦਿੱਤਾ ਸੀ।
ਹੋਰ ਪੜੋ...
Labels:
ਕਾਂਡ 11
ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 10)
ਜੁਗਾੜ ਸਿਉਂ ਪੂਰੇ ਦਸਾਂ ਦਿਨਾਂ ਬਾਅਦ ਮੁੜਿਆ।
ਉਹ
ਜਗਤੇ ਕੋਲ਼ ਹੀ ਰਿਹਾ ਸੀ। ਜਗਤਾ ਵੀ ਵਿਚਾਰਾ ਇਕ ਤਰ੍ਹਾਂ ਨਾਲ਼ ਦਿਲੋਂ ਹਿੱਲਿਆ ਫਿ਼ਰਦਾ
ਸੀ। ਉਸ ਦੇ ਵੀ ਕੋਈ ਵੱਸ ਨਹੀਂ ਸੀ। ਜੁਆਨ ਕੁੜੀ ਵਿਹੜੇ ਬੈਠੀ ਸੀ। ਉਸ ਨੂੰ ਚਾਲ੍ਹੀਆਂ
ਸਾਲਾਂ ਦੀ ਅਧੇੜ੍ਹ ਧੀ ਦਾ ਝੋਰਾ ਮਾਰੀ ਜਾ ਰਿਹਾ ਸੀ। ਜੇ ਪੱਚੀਆਂ-ਤੀਹਾਂ ਸਾਲਾਂ ਦੀ
ਹੁੰਦੀ ਤਾਂ ਵੀ ਕੋਈ ਬੰਨ੍ਹ ਸੁੱਬ ਹੋ ਸਕਦਾ ਸੀ। ਹੁਣ ਤਾਂ ਇਹਨੂੰ ਕੋਈ ਲੋੜਵੰਦ ਅਤੇ ਚਾਰ
ਜੁਆਕਾਂ ਦਾ ਪਿਉ ਹੀ ਸਾਂਭੂ! ਬਾਪੂ ਦੇ ਦਿਲ ਵਿਚ ਸੁਨਾਮੀਂ ਲਹਿਰਾਂ ਵਾਂਗ ਉਤਰਾਅ
ਚੜ੍ਹਾਅ ਆਉਂਦੇ ਰਹਿੰਦੇ।
ਜੁਗਾੜ ਸਿਉਂ ਜਗਤੇ ਲਈ ਰੱਬ ਬਣਕੇ ਬਹੁੜਿਆ ਸੀ।
ਉਸ ਨੇ ਬਗੈਰ ਕਿਸੇ ਭੂਮਿਕਾ ਦੇ ਜਗਤੇ ਨੂੰ ਜਾਗਰ ਸਿੰਘ ਦੇ ਲੜਕੇ ਹਰਦੇਵ ਬਾਰੇ ਬਾਤ ਪਾ ਦਿੱਤੀ ਸੀ। ਜਗਤਾ ਇਕ ਤਰ੍ਹਾਂ ਨਾਲ਼ ਟਹਿਕ ਉਠਿਆ ਸੀ। ਜਾਗਰ ਸਿਉਂ ਨੂੰ ਜਗਤਾ ਕਿਤੇ ਭੁੱਲਿਆ ਹੋਇਆ ਸੀ? ਵੀਹ ਵਾਰੀ ਤਾਂ ਉਸ ਦਾ ਉਸ ਨਾਲ਼ ਵਾਹ ਪਿਆ ਸੀ। ਵੀਹ ਵਾਰੀ ਉਹਨਾਂ ਨੇ ਇਕੱਠਿਆਂ ਖਾਧਾ ਪੀਤਾ ਸੀ।
ਹੋਰ ਪੜੋ...
Labels:
ਕਾਂਡ 10
ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 9)
ਸਵੇਰ ਦਾ ਹੀ ਮੌਕਾ ਸੀ।
ਸਰਦੀ
ਕੁਝ ਜਿ਼ਆਦਾ ਹੀ ਦੰਦੀਆਂ ਵੱਢਣ ਲੱਗ ਪਈ ਸੀ। ਜਾਗਰ ਸਿੰਘ ਅਜੇ ਚਾਹ ਪੀ ਕੇ ਹੀ ਹਟਿਆ
ਸੀ। ਧੁੱਪ ਉਸ ਨੂੰ ਕੁਝ ਜਿ਼ਆਦਾ ਹੀ ਨਿੱਘੀ-ਨਿੱਘੀ ਲੱਗ ਰਹੀ ਸੀ। ਉਹ ਸੋਚ ਰਿਹਾ ਸੀ ਕਿ
ਜੁਗਾੜ ਸਿਉਂ ਨੂੰ ਗਏ ਨੂੰ ਤਿੰਨ ਦਿਨ ਹੋ ਗਏ। ਕੰਜਰ ਅਜੇ ਤੱਕ ਨਹੀਂ ਬਹੁੜਿਆ। ਕਿਤੇ ਪੰਜ
ਸੌ ਲੈ ਕੇ ਤਿੱਤਰ ਹੀ ਨਾ ਹੋ ਗਿਆ ਹੋਵੇ? ਬੈਲੀ ਬੰਦਿਆਂ ਦਾ ਕੀ ਇਤਬਾਰ? ਨਾਲੇ ਜੁਗਾੜ
ਸਿਉਂ ਦਾ ਤਾਂ ਕੋਈ ਪਤਾ ਟਿਕਾਣਾ ਵੀ ਨਹੀਂ ਸੀ, ਜਿੱਥੋਂ ਉਸ ਬਾਰੇ ਪੁੱਛ ਪੜਤਾਲ਼ ਹੋ
ਸਕਦੀ? ਓਡਾਂ ਦੀ ਗੱਦੋਂ ਦਾ ਕੀ ਭਰੋਸਾ? ਬਾਬੇ ਦੇ ਯਾਰ, ਗਿੱਦੜ ਤੇ ਬਘਿਆੜ! ਉਹਦੇ
ਮਿੱਤਰ-ਬੇਲੀ ਵੀ ਉਹਦੇ ਵਰਗੇ ਹੀ ਹਨ! ਕੀ ਪਤਾ ਕਿੱਥੇ ਟਿਕਾਣਾ ਕਰ ਲੈਣ? ਉਹ ਅਜੇ ਸੋਚ ਹੀ
ਰਿਹਾ ਸੀ ਕਿ ਬਾਹਰੋਂ ਕਿਸੇ ਨੇ ਅਵਾਜ਼ ਮਾਰੀ।
_"ਜਾਗਰ ਸਿਆਂ ਘਰੇ ਈ ਐਂ...?"
ਉਸ ਨੇ ਪਿੱਠ ਭੁਆ ਕੇ ਦੇਖਿਆ ਤਾਂ ਜੰਗੀਰ ਚੌਂਕੀਦਾਰ ਡਾਂਗ ਲਈ ਦਰਵਾਜੇ ਵਿਚ ਅੜਿਆ ਜਿਹਾ ਖੜ੍ਹਾ ਸੀ।
-"ਉਏ ਆ ਬਈ ਜੰਗੀਰ...! ਕਿਵੇਂ ਸਾਝਰੇ ਈ ਦਰਸ਼ਣ ਦਿੱਤੇ? ਆ ਜਾਹ ਬੈਠ, ਚਾਹ ਪੀ...!"
-"ਨਹੀਂ ਜਾਗਰ ਸਿਆਂ, ਗੁਰੂ ਜਾਅਦੇ ਦੇਵੇ-ਮੈਂ ਕਾਹਲ਼ੀ 'ਚ ਐਂ!"
ਹੋਰ ਪੜੋ...
Labels:
ਕਾਂਡ 9
ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 8)
ਹਰਦੇਵ ਦੇ ਬਾਪ ਜਾਗਰ ਸਿੰਘ ਦੀ ਪੁਰਾਣਾ
ਘੁਲਾਟੀਆ ਹੋਣ ਕਰਕੇ ਪਟੜੀਫ਼ੇਰ ਬਹੁਤ ਬਣਦੀ ਸੀ। ਪੁਲੀਸ ਦਾ ਪੁਰਾਣਾ ਕਰਮਚਾਰੀ ਰਿਹਾ ਹੋਣ
ਕਰਕੇ, ਤੁਰਿਆ ਫਿਰਿਆ ਬੰਦਾ ਸੀ। ਦੁਨੀਆਂ ਜਾਣਦੀ ਸੀ। ਇਕ ਦਿਨ ਉਸ ਦਾ ਕੋਈ ਪੁਰਾਣਾ
ਮਿੱਤਰ ਜਾਗਰ ਸਿੰਘ ਨੂੰ ਮਿਲਣ ਆਇਆ। ਵੈਸੇ ਉਹ ਜਾਗਰ ਸਿੰਘ ਦੀ ਦੂਰ ਦੀ ਰਿਸ਼ਤੇਦਾਰੀ
ਵਿਚੋਂ ਮਾੜਾ ਮੋਟਾ ਰਿਸ਼ਤੇਦਾਰ ਵੀ ਸੀ। ਦੇਖਣ ਪਰਖਣ ਤੋਂ ਉਹ ਕੋਈ ਸਾਊ ਬੰਦਾ ਨਜ਼ਰ ਨਹੀਂ
ਆਉਂਦਾ ਸੀ। ਉਸ ਨੇ ਕਰੜ ਬਰੜੀ ਦਾਹੜੀ ਦੇ ਖ਼ਤ ਕੱਢੇ ਹੋਏ ਸਨ ਅਤੇ ਮੁੱਛਾਂ ਛਾਂਗ ਕੇ
ਗੰਨੇ ਦੇ ਆਗਾਂ ਵਰਗੀਆਂ ਬਣਾਈਆਂ ਹੋਈਆਂ ਸਨ। ਲਾਲ ਅੱਖਾਂ ਬੈਟਰੀ ਵਾਂਗ ਜਗਦੀਆਂ ਸਨ ਅਤੇ
ਉਸ ਦੇ ਮੂੰਹ ਵਿਚੋਂ ਰਾਤ ਦੀ ਪੀਤੀ ਦਾਰੂ ਦੀ ਹਵਾੜ੍ਹ ਮਾਰ ਰਹੀ ਸੀ। ਉਸ ਦੀ ਤੱਕਣੀਂ
ਸ਼ੈਤਾਨ ਸੀ ਅਤੇ ਉਸ ਦੀਆਂ ਚੁਸਤ ਨਜ਼ਰਾਂ ਚਾਰ ਚੁਫ਼ੇਰੇ ਘੁਕੀ ਜਾ ਰਹੀਆਂ ਸਨ। ਉਹ ਚਾਦਰੇ
ਦਾ ਲੜ ਵਾਰ-ਵਾਰ ਗੋਡਿਆਂ ਦੇ ਸੰਨ੍ਹ ਵਿਚ ਦਿੰਦਾ ਸੀ।
ਹੋਰ ਪੜੋ...
Labels:
ਕਾਂਡ 8
ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 7)
ਜਿਸ ਗੱਲ ਦਾ ਡਰ ਸੀ, ਉਹ ਹੀ ਹੋਈ! ਸ਼ਰਨਾਰਥੀ
ਦਫ਼ਤਰ ਵੱਲੋਂ ਖ਼ਤ ਆ ਗਿਆ। ਹਰਦੇਵ ਦਾ ਕੇਸ ਫ਼ੇਲ੍ਹ ਹੋ ਗਿਆ ਸੀ! ਉਸ ਦੀ ਦਿੱਤੀ
ਇੰਟਰਵਿਊ ਦੇ ਅਧਾਰ 'ਤੇ ਉਸ ਨੂੰ ਸ਼ਰਨ ਦੇਣ ਵੱਲੋਂ ਦਫ਼ਤਰ ਵਾਲਿਆਂ ਦੀ ਕੋਰੀ ਹੀ 'ਨਾਂਹ'
ਸੀ! ਉਸ ਨੂੰ ਚਾਰ ਹਫ਼ਤੇ ਅਪੀਲ ਕਰਨ ਲਈ ਸਮਾਂ ਦਿੱਤਾ ਗਿਆ ਸੀ ਅਤੇ ਜਾਂ ਫਿ਼ਰ ਦੇਸ਼
ਛੱਡਣ ਦੇ ਆਦੇਸ਼ ਸਨ! ਫ਼ੈਸਲੇ ਨੇ ਹਰਦੇਵ ਦੇ ਸਾਹ ਸੂਤ ਲਏ। ਉਸ ਨੂੰ ਇਕ ਵਾਰ ਫਿਰ ਆਪਣੇ
ਭਵਿੱਖ ਦਾ ਖ਼ਤਰਾ ਪੈ ਗਿਆ।
ਫ਼ੌਜੀ ਉਸ ਨੂੰ ਆਪਣੇ ਵਕੀਲ ਕੋਲ ਲੈ ਗਿਆ।
ਤਿੰਨ ਸੌ ਮਾਰਕ ਦੇ ਕੇ ਵਕੀਲ ਕੋਲੋਂ ਅਪੀਲ ਕਰਵਾ ਦਿੱਤੀ।
ਹਰਦੇਵ ਕੰਮ ਨਿਰੰਤਰ ਕਰਦਾ ਰਿਹਾ। ਹਰ ਮਹੀਨੇ
ਉਸ ਨੂੰ ਤਨਖਾਹ ਮਿਲਦੀ ਰਹੀ। ਜੋ ਉਹ ਫ਼ੌਜੀ ਰਾਹੀਂ ਪਿੰਡ ਬਾਪੂ ਨੂੰ ਭਿਜਵਾ ਛੱਡਦਾ। ਹਰ
ਮਹੀਨੇ ਪਹੁੰਚਦੇ ਪੈਸੇ ਨਾਲ ਬਾਪੂ ਵੀ ਬਾਹਵਾ ਰੰਗਾਂ ਵਿਚ ਹੋ ਗਿਆ ਸੀ। ਚਾਹੇ ਪੈਸੇ ਘੱਟ
ਹੀ ਮਿਲਦੇ ਸਨ, ਪਰ ਉਸ ਦਾ ਫਿ਼ਕਰ ਕਾਫ਼ੀ ਹੱਦ ਤੱਕ ਨਵਿਰਤ ਹੋ ਗਿਆ
ਸੀ। ਉਸ ਨੂੰ ਹਰਦੇਵ ਦੇ ਕੇਸ ਬਾਰੇ ਕੋਈ ਇਲਮ ਨਹੀਂ ਸੀ। ਭਾਰਤ ਬੈਠਿਆਂ ਨੂੰ ਜਰਮਨ ਦੇ
ਕਾਇਦੇ ਕਾਨੂੰਨਾਂ ਦਾ ਕੀ ਪਤਾ? ਬਾਪੂ ਦੇ ਭਾਅ ਦਾ ਤਾਂ ਹਰਦੇਵ ਸਿਉਂ ਦੇ ਬਾਹਰ ਪੈਰ ਲੱਗ
ਗਏ ਸਨ। ਹਰਦੇਵ ਵੀ ਹਰ ਚਿੱਠੀ ਵਿਚ ਬੇਫਿ਼ਕਰ ਹੋਣ ਲਈ ਹੀ ਲਿਖਦਾ ਸੀ।
ਹੋਰ ਪੜੋ...
Labels:
ਕਾਂਡ 7
ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 6)
ਅਗਲੇ ਦਿਨ ਉਹ ਗੁਰਦੁਆਰੇ ਚਲੇ ਗਏ। ਐਤਵਾਰ ਦਾ
ਦਿਨ ਸੀ। ਸਵੇਰ ਦਾ ਹੀ ਮੌਕਾ ਸੀ। ਭਰਪੂਰ ਸਰਦੀ ਤੋਂ ਬਾਅਦ ਅੱਜ ਕਈ ਦਿਨਾਂ ਬਾਅਦ ਧੁੱਪ
ਨਿਕਲੀ ਸੀ। ਕੋਸੀ-ਕੋਸੀ ਧੁੱਪ ਵਾਂਗ ਹੀ ਇਕ ਗੱਲ ਸਾਰੇ ਭਾਈਚਾਰੇ ਵਿਚ ਮਘ ਰਹੀ ਸੀ।
ਗੁਰਦੁਆਰੇ ਕਾਫ਼ੀ ਗਹਿਮਾਂ ਗਹਿਮੀਂ ਸੀ। ਸਾਰੇ ਹਫ਼ਤੇ ਦੇ ਪਾਪ ਖੱਟਦੇ ਲੋਕ ਇੱਥੇ ਆ ਕੇ
ਪਾਪ ਬਖ਼ਸ਼ਾਉਂਦੇ ਅਤੇ ਆਤਮਾ ਦਾ ਸੁਖ ਪ੍ਰਾਪਤ ਕਰਦੇ ਸਨ। ਉਹਨਾਂ ਗੁਰਬਾਣੀਂ ਅਤੇ ਫਿਰ
ਕੀਰਤਨ ਸਰਵਣ ਕੀਤਾ। ਭੁੱਜਦੇ ਹਿਰਦੇ ਸੀਤ ਹੋ ਗਏ ਸਨ। ਉਹਨਾਂ ਨੇ ਲੰਗਰ ਛਕਿਆ ਅਤੇ ਗੁਰੂ
ਘਰ ਦੀ ਗਰਾਊਂਡ ਵਿਚ ਆ ਗਏ। ਇੱਥੇ ਮੁੰਡੇ ਅਤੇ ਬਾਬੇ ਰਲ਼ ਕੇ ਬਾਲੀਬਾਲ ਖੇਡਦੇ। ਸਾਰੇ
ਹਫ਼ਤੇ ਦਾ ਥਕੇਂਵਾਂ ਲੱਥ ਜਾਂਦਾ ਸੀ।
ਉਹਨਾਂ ਨੇ ਗਰਾਊਂਡ ਵਿਚ ਬਾਹਵਾ ਇਕੱਠ ਹੋਇਆ ਦੇਖਿਆ।
ਕੋਈ ਗੁੱਝੀ ਗੱਲ ਚੱਲ ਰਹੀ ਸੀ।
ਫ਼ੌਜੀ ਵੀ ਗੱਲ ਸੁਣਨ ਲਈ ਔਹਲ੍ਹਿਆ।
ਹੋਰ ਪੜੋ...
Labels:
ਕਾਂਡ 6
ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 5)
ਫ਼ੌਜੀ ਸ਼ਾਮ ਨੂੰ ਸਾਢੇ ਕੁ ਪੰਜ ਵਜੇ ਹੀ ਕੰਮ ਤੋਂ ਆ ਗਿਆ।
ਉਸ
ਦੇ ਹੱਥ ਵਿਚ ਖਾਣ ਪੀਣ ਦਾ ਸਮਾਨ ਅਤੇ ਦੰਦਾਂ ਵਾਲਾ ਬੁਰਸ਼ ਫੜਿਆ ਹੋਇਆ ਸੀ। ਉਸ ਨੇ
ਸਾਰਾ ਸਮਾਨ ਰਸੋਈ ਵਿਚ ਆ ਰੱਖਿਆ। ਉਹ ਸਵੇਰ ਵਾਂਗ ਤਾਜ਼ਾ ਤਾਜ਼ਾ ਹੀ ਸੀ। ਚਿਹਰੇ 'ਤੇ
ਥਕਾਵਟ ਦਾ ਕੋਈ ਨਿਸ਼ਾਨ ਨਹੀਂ ਸੀ।
-"ਹਾਂ ਬਈ ਹਰਦੇਵ ਸਿਆਂ! ਕੁਛ ਖਾਧਾ ਪੀਤਾ?"
-"ਅਜੇ ਤਾਂ ਬਾਈ ਫ਼ੌਜੀਆ, ਉਠਿਆ ਈ ਐਂ! ਬਾਹਲ਼ਾ ਅਨੀਂਦਰਾ ਸੀ!"
-"ਚਲ ਵਧੀਆ ਕੀਤਾ! ਲੈ ਫਿਰ ਬੁਰਸ਼ ਕਰਲਾ...!" ਉਸ ਨੇ ਨਵਾਂ ਬੁਰਸ਼ ਅੱਗੇ ਕਰ ਦਿੱਤਾ।
ਹਰਦੇਵ ਨੇ ਬੁਰਸ਼ ਕਰ ਲਿਆ।
-"ਪੀਣੀ ਚਾਹ ਈ ਐ ਜਾਂ ਪੈੱਗ ਸ਼ੈੱਗ ਲਾਵੇਂਗਾ?"
ਹੋਰ ਪੜੋ...
Labels:
ਕਾਂਡ 5
ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 4)
ਦੇਵ ਦਾ ਪ੍ਰੀਵਾਰ ਇਕ ਮੱਧ ਵਰਗੀ ਪ੍ਰੀਵਾਰ ਸੀ! ਉਹ ਤਿੰਨ ਭਰਾ ਸਨ ਅਤੇ ਤਿੰਨ ਹੀ ਭੈਣਾਂ! ਹਰਦੇਵ ਸਭ ਤੋਂ ਵੱਡਾ ਅਤੇ ਸਿਆਣਾ ਸੀ। ਸਾਢੇ ਸੱਤ ਏਕੜ ਨਾਲ ਵੱਡੇ ਪ੍ਰੀਵਾਰ ਦਾ ਗੁਜ਼ਾਰਾ ਕਿਵੇਂ ਹੁੰਦਾ? ਬਾਪੂ ਪੁਲੀਸ ਵਿਚੋਂ ਮੁਣਸ਼ੀ ਪੈਨਸ਼ਨ ਆਇਆ ਸੀ। ਇਕੱਲੀ ਪੈਨਸ਼ਨ ਨਾਲ ਟੱਬਰ ਦਾ ਗੁਜ਼ਾਰਾ ਨਹੀਂ ਸੀ! ਉਸ ਨੇ ਹਰਦੇਵ ਨੂੰ 'ਬਾਹਰ' ਤੋਰਨ ਦਾ ਫ਼ੈਸਲਾ ਕਰ ਲਿਆ। ਬਾਕੀ ਬੱਚੇ ਅਜੇ ਛੋਟੇ ਤਾਂ ਨਹੀਂ, ਪਰ ਨਾਸਮਝ ਜ਼ਰੂਰ ਸਨ। ਉਸ ਨੇ ਹਰਦੇਵ ਨੂੰ ਵਿਦੇਸ਼ ਭੇਜਣ ਵਾਸਤੇ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਭਲੇ ਵੇਲਿਆਂ ਵਿਚ ਉਸ ਨੇ ਬੰਨ੍ਹ-ਸੁੱਬ ਕਰ ਕੇ ਹਰਦੇਵ ਨੂੰ ਗਰੀਸ ਨੂੰ ਚਾਹੜ ਦਿੱਤਾ। ਤਕਰੀਬਨ ਅੱਠ ਨੌਂ ਮਹੀਨੇ ਹਰਦੇਵ ਗਰੀਸ ਦੇ ਖੇਤਾਂ ਵਿਚ ਸਬਜ਼ੀਆਂ ਕੱਟਦਾ ਰਿਹਾ। ਸਾਰੀ ਸਾਰੀ ਦਿਹਾੜੀ ਕੋਡਾ ਹੋ ਕੇ ਸਬਜ਼ੀਆਂ ਕੱਟਣੀਆਂ ਅਤੇ ਫਿਰ ਬਕਸਿਆਂ ਵਿਚ ਬੰਦ ਕਰ ਕੇ ਟਰੱਕਾਂ ਵਿਚ ਲੱਦਣੀਆਂ, ਕਾਫ਼ੀ ਔਖਾ ਕੰਮ ਸੀ। ਆਥਣ ਤੱਕ ਹਰਦੇਵ ਨਮੂਨੀਆਂ ਹੋਏ ਮਰੀਜ਼ ਵਾਂਗ ਆਕੜ ਜਾਂਦਾ। ਦੋ ਚਾਰ ਪੈੱਗ ਲਾ ਕੇ ਉਹ ਰੋਟੀ ਖਾ ਕੇ ਸੌਂ ਜਾਂਦਾ ਅਤੇ ਸਵੇਰੇ ਉਠ ਕੇ ਫਿਰ ਉਹ ਹੀ ਗਧੀਗੇੜ!
ਉਸ ਅਕਾਖਾਨੇਂ ਵਾਲੇ ਕੰਮ ਤੋਂ ਅੱਕ ਕੇ ਹਰਦੇਵ ਇਕ ਏਜੰਟ ਦੇ ਆਖੇ ਲੱਗ ਕੇ, ਉਸ ਨੂੰ ਪੰਜ ਸੌ ਮਾਰਕ ਦੇ ਕੇ ਆਸਟਰੀਆ ਆ ਗਿਆ। ਆਸਟਰੀਆ ਆ ਕੇ ਵੀ ਉਸ ਨੂੰ ਕੋਈ ਚੱਜ ਦਾ ਕੰਮ ਨਾ ਮਿਲਿਆ। ਉਥੇ ਵੀ ਅਖ਼ਬਾਰਾਂ ਵੇਚਣ ਦਾ ਕੰਮ ਮਿਲਿਆ ਹੀ ਮਿਲਿਆ। ਜਿਹੜੀਆਂ ਉਸ ਨੂੰ ਸੜਕ ਕੰਢੇ, ਟਰੈਫਿ਼ਕ ਲਾਈਟ 'ਤੇ ਖੜ ਕੇ ਵੇਚਣੀਆਂ ਪੈਂਦੀਆਂ। ਗਰਮੀਆਂ ਵਿਚ ਤਾਂ ਸਰ ਜਾਂਦਾ ਸੀ। ਪਰ ਆਸਟਰੀਆ ਵਿਚ ਸਰਦੀਆਂ ਦਾ ਮੌਸਮ ਇਕ ਕਹਿਰ ਸੀ ਕਹਿਰ! ਗੋਡੇ ਗੋਡੇ ਬਰਫ਼ ਵਿਚ ਖੜ੍ਹ ਕੇ ਅਖਬਾਰਾਂ ਵੇਚਣੀਆਂ ਕਿਸੇ ਮਾੜੇ ਧੀੜੇ ਬੰਦੇ ਦਾ ਕੰਮ ਨਹੀਂ ਸੀ। ਅਥਾਹ ਪੈਂਦੀ ਬਰਫ਼ ਵਿਚ ਹੱਥ ਲੱਕੜ ਵਾਂਗ ਆਕੜ ਜਾਂਦੇ ਅਤੇ ਮੂੰਹ 'ਚੋਂ ਗੱਲ ਨਾ ਨਿਕਲਦੀ। ਸਾਹ ਉਪਰ ਖਿੱਚਣ 'ਤੇ ਤਾਪਮਾਨ ਮਾਈਨਸ ਬੱਤੀ ਡਿਗਰੀ ਹੋਣ ਕਾਰਨ ਨੱਕ ਦਾ ਸੀਂਢ ਨੱਕ ਵਿਚ ਹੀ ਜੰਮ ਜਾਂਦਾ।
ਹੋਰ ਪੜੋ...
Labels:
ਕਾਂਡ 4
ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 3)
ਪ੍ਰੀਤੋ ਦਾ ਵਿਆਹ ਹੋ ਗਿਆ।
ਸਹੁਰੀਂ ਤੁਰਨ ਲੱਗੀ ਪ੍ਰੀਤੋ ਬੇਬੇ ਦੇ ਗਲ਼ ਲੱਗ ਕੇ ਬੜਾ ਰੋਈ ਸੀ। ਨੀਟੂ ਨੇ ਵੀ ਉਸ ਨੂੰ ਪਿਆਰ ਜਿਹਾ ਜਤਾ ਕੇ, ਜੱਗ ਰਵੀਰਾ ਜਿਹਾ ਕਰ ਦਿੱਤਾ ਸੀ। ਅੱਜ ਪ੍ਰੀਤੋ ਨੂੰ ਮਰੇ ਹੋਏ ਦਰਵੇਸ਼ ਬਾਪੂ ਦੀ ਬੜੀ ਯਾਦ ਆਈ ਸੀ। ਪ੍ਰੀਤੋ ਇਕ ਨਵੇਂ ਜੀਵਨ ਵਿਚ ਪ੍ਰਵੇਸ਼ ਕਰਨ ਜਾ ਰਹੀ ਸੀ। ਨਵੀਂ ਜਿ਼ੰਦਗੀ ਅਤੇ ਨਵੇਂ ਤਜ਼ਰਬਿਆਂ ਵਿਚੋਂ ਅਜੇ ਉਸ ਨੇ ਗੁਜ਼ਰਨਾ ਸੀ। ਮੂੰਹ ਵਿਚ ਬੱਤੀ ਦੰਦ ਹੁੰਦੇ ਹਨ। ਉਹਨਾਂ ਵਿਚੋਂ ਇਕ ਦੰਦ ਨਿਕਲ ਜਾਵੇ ਤਾਂ ਜੀਭ ਵਾਰ-ਵਾਰ ਉਸ ਜਗਾਹ 'ਤੇ ਜਾਂਦੀ ਹੈ। ਕਿਉਂੁਕਿ ਜੀਭ ਨੂੰ ਵਿਛੜ ਗਏ ਦੰਦ ਦਾ ਹੇਰਵਾ ਹੁੰਦਾ ਹੈ! ਇਹ ਹੀ ਗੱਲ ਪ੍ਰੀਤੋ ਦੀ ਸੀ। ਅੱਜ ਉਹ ਇਕ ਨਵੇਂ ਪ੍ਰੀਵਾਰ ਵਿਚ ਜਾ ਰਹੀ ਸੀ ਅਤੇ ਬਾਪੂ ਦਾ ਸਦੀਵੀ ਵਿਛੋੜਾ ਉਸ ਨੂੰ ਬਿੱਛੂ ਵਾਂਗ ਡੰਗਦਾ ਸੀ!
ਪ੍ਰੀਤੋ ਦੀ ਡੋਲੀ ਤੁਰ ਗਈ।
ਪ੍ਰੀਤੋ ਦੇ ਘਰਵਾਲ਼ਾ ਵਾਕਿਆ ਹੀ ਸੋਹਣਾ ਸੁਨੱਖਾ ਮੁੰਡਾ ਸੀ।
ਹੋਰ ਪੜੋ...
Labels:
ਕਾਂਡ 3
ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 2)
......ਪ੍ਰੀਤੋ ਨੂੰ ਦਸਵੀਂ ਪਾਸ ਕਰਵਾ ਕੇ ਸਕੂਲੋਂ ਹਟਾ ਲਿਆ ਗਿਆ। ਪੜ੍ਹਨਾ ਤਾਂ ਪ੍ਰੀਤੋ ਅੱਗੇ ਚਾਹੁੰਦੀ ਸੀ। ਪਰ ਮਾਂ-ਬਾਪ ਨੇ ਕੁੜੀ ਨੂੰ ਸ਼ਹਿਰ ਕਾਲਜ ਭੇਜਣ ਤੋਂ ਸੰਕੋਚ ਹੀ ਕੀਤੀ। ਪ੍ਰੀਤੋ ਦੇ ਦਿਲ ਦੀਆਂ ਰੀਝਾਂ ਦਿਲ ਵਿਚ ਹੀ ਰਹਿ ਗਈਆਂ ਸਨ। ਉਹ ਅੱਗੇ ਪੜ੍ਹ ਲਿਖ ਕੇ ਕੁਝ ਬਣਨਾ ਚਾਹੁੰਦੀ ਸੀ। ਇਸ ਜੱਗ ਨੂੰ ਕੁਝ ਨਿਆਰਾ ਕਰ ਕੇ ਦਿਖਾਉਣਾ ਚਾਹੁੰਦੀ ਸੀ। ਪਰ ਉਹ ਮਾਂ ਬਾਪ ਦਾ ਵੀ ਦਿਲ ਨਹੀਂ ਦੁਖੀ ਕਰਨਾ ਚਾਹੁੰਦੀ ਸੀ। ਮਾਂ ਬਾਪ ਤਾਂ ਉਸ ਦੇ ਭਰਾ ਤੋਂ ਹੀ ਬੜੇ ਦੁਖੀ ਸਨ। ਉਸ ਦਾ ਲੱਟਰ ਭਰਾ ਕਿਸੇ ਦੇ ਵੀ ਆਖੇ ਨਹੀਂ ਲੱਗਦਾ ਸੀ। ਛੋਟੀ ਉਮਰ ਵਿਚ ਹੀ ਉਹ ਆਪਣੇ ਆਪ ਨੂੰ 'ਵੈਲੀ' ਅਖਵਾ ਕੇ ਖ਼ੁਸ਼ ਹੁੰਦਾ ਸੀ। ਪੂਰਾ ਬਾਗੋਬਾਗ!
ਪ੍ਰੀਤੋ ਬੜੀ ਸਚਿਆਰੀ ਅਤੇ ਸੁਚੱਜੀ ਕੁੜੀ ਸੀ। ਘਰ ਦਾ ਸਾਰਾ ਕੰਮ ਉਸ ਨੇ ਲੱਕ ਬੰਨ੍ਹ ਕੇ ਸਾਂਭ ਲਿਆ ਸੀ। ਪ੍ਰੀਤੋ ਦਾ ਬਾਪ ਅਤੇ ਮਾਂ ਸਿਹਤ ਪੱਖੋਂ ਬਹੁਤੇ ਠੀਕ ਨਹੀਂ ਰਹਿੰਦੇ ਸਨ। ਪ੍ਰੀਤੋ ਘਰ ਦਾ ਸਾਰਾ ਕੰਮ ਕਰਦੀ ਸੀ। ਸਵੇਰੇ ਪਾਠੀ ਬੋਲਦੇ ਨਾਲ ਉਠ ਖੜ੍ਹਨਾ ਅਤੇ ਸਾਰਿਆਂ ਤੋਂ ਬਾਅਦ ਭਾਂਡੇ ਟੀਂਡੇ ਧੋ-ਸਾਂਭ ਕੇ ਮੰਜੇ 'ਤੇ ਪੈਣਾ। ਪ੍ਰੀਤੋ ਦਾ ਸਾਲ ਕੁ ਛੋਟਾ ਭਰਾ ਨੀਟੂ ਅਤੀਅੰਤ ਨਲਾਇਕ ਸੀ। ਨਾਂ ਤਾਂ ਉਸ ਦਾ ਹਰਗੀਤ ਸਿੰਘ ਸੀ, ਪਰ ਸਾਰੇ ਉਸ ਨੂੰ "ਨੀਟੂ" ਆਖ ਕੇ ਹੀ ਬੁਲਾਉਂਦੇ। ਉਹ ਘਰੋਂ ਤਾਂ ਸਕੂਲ ਪੜ੍ਹਨ ਜਾਂਦਾ ਅਤੇ ਬਾਹਰ ਹਾਣਦਿਆਂ ਨਾਲ ਅਵਾਰਾਗਰਦੀ ਕਰਨ ਚੜ੍ਹ ਜਾਂਦਾ। ਸਕੂਲ ਲਈ ਦਿੱਤੀ ਫ਼ੀਸ ਚੰਡੋਲ 'ਤੇ ਹੀ ਰੁੜ੍ਹ ਜਾਂਦੀ। ਕਦੇ ਸਿਨਮੇ ਫਿ਼ਲਮ ਦੇਖਣ ਅਤੇ ਕਦੇ ਧਰਮਸਾਲ਼ਾ ਵਿਚ ਤਾਸ਼ ਕੁੱਟਣ ਬਹਿ ਜਾਂਦਾ। ਹੋਰ ਤਾਂ ਹੋਰ, ਹੁਣ ਤਾਂ ਉਹ ਦਾਰੂ ਨੂੰ ਮੂੰਹ ਵੀ ਮਾਰਨ ਲੱਗ ਗਿਆ ਸੀ। ਬੁਰੀ ਸੰਗਤ ਵਿਚ ਫ਼ਸ ਕੇ ਕੀ ਜਰਦਾ, ਕੀ ਬੀੜੀਆਂ ਅਤੇ ਸਿਗਰਟਾਂ! ਗੱਲ ਕੀ, ਉਹ ਪੂਰਾ ਬਲੱਜ ਬਣਦਾ ਜਾ ਰਿਹਾ ਸੀ! ਇਕੱਲਾ-ਇਕੱਲਾ ਪੁੱਤ ਸੀ। ਖ਼ੁਰਾਕ ਖਾਧ ਚੰਗੀ ਸੀ। ਸਭ ਕੁਝ ਪਤਾ ਹੋਣ 'ਤੇ ਵੀ ਮਾਂ-ਬਾਪ ਬਰਾਬਰ ਦੇ ਪੁੱਤ ਨੂੰ ਘੂਰਨ ਤੋਂ ਥਿੜਕਦੇ।
ਹੋਰ ਪੜੋ...
Labels:
ਕਾਂਡ 2
ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 1)
ਸਵੇਰ ਦਾ ਅੰਮ੍ਰਿਤ ਵੇਲਾ ਸੀ।
ਚਾਰ ਵੱਜ ਚੁੱਕੇ ਸਨ। ਗੁਰਦੁਆਰੇ ਦਾ ਪਾਠੀ ਸਿੰਘ ਅਜੇ ਬੋਲਿਆ ਨਹੀਂ ਸੀ। ਸਾਰਾ ਪਿੰਡ ਸੁੱਤਾ ਹੋਇਆ ਸੀ। ਪਹੁ ਫ਼ੁਟਾਲੇ ਦੀ ਸ਼ਾਂਤੀ ਸੀ। ਏਅਰਪੋਰਟ ਤੋਂ ਲਈ ਟੈਕਸੀ ਹਰਦੇਵ ਨੂੰ ਉਸ ਦੇ ਘਰ ਅੱਗੇ ਲਾਹ ਕੇ ਮੁੜ ਗਈ। ਹਰਦੇਵ ਨੇ ਡਰਾਈਵਰ ਨੂੰ ਚਾਹ ਪਾਣੀ ਵੀ ਨਾ ਪੁੱਛਿਆ। ਘਰ ਸੀ ਹੀ ਕੌਣ...? ਜਿਹੜਾ ਉਸ ਨੂੰ ਚਾਹ ਬਣਾ ਕੇ ਦਿੰਦਾ..? ਵੈਸੇ ਉਸ ਨੇ ਡਰਾਈਵਰ ਨੂੰ ਸੌ ਰੁਪਏ ਕਿਰਾਏ ਤੋਂ ਇਲਾਵਾ ਚਾਹ ਪਾਣੀ ਲਈ ਦੇ ਦਿੱਤੇ ਸਨ। ਡਰਾਈਵਰ ਧੰਨਵਾਦ ਕਰ ਕੇ ਚਲਾ ਗਿਆ ਅਤੇ ਹਰਦੇਵ ਆਪਣੇ ਨਾਲ ਲਿਆਂਦੇ ਦੋ ਅਟੈਚੀ ਲੈ ਕੇ ਦਰਵਾਜੇ ਕੋਲ ਆ ਗਿਆ ਸੀ।
ਉਸ ਨੇ ਆਪਣਾ ਜੱਦੀ ਘਰ ਬੜੀ ਰੀਝ ਨਾਲ ਤੱਕਿਆ। ਇਕ ਤਰ੍ਹਾਂ ਨਾਲ ਅੱਖਾਂ ਵਿਚ ਹੰਝੂ ਭਰ ਕੇ ਸਿਜ਼ਦਾ ਹੀ ਤਾਂ ਕੀਤਾ ਸੀ, ਉਸ ਨੇ ਆਪਣੇ ਇਸ ਘਰ ਨੂੰ...! ਇਸ ਘਰ ਵਿਚ ਉਹ ਜੰਮਿਆਂ, ਪਲਿ਼ਆ ਅਤੇ ਜਵਾਨ ਹੋਇਆ ਸੀ! ਬੜੀਆਂ ਤੱਤੀਆਂ-ਠੰਢੀਆਂ ਹਵਾਵਾਂ ਵਗੀਆਂ ਸਨ, ਇਸ ਘਰ ਉਤੇ...! ਬੜੀਆਂ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਸਨ, ਇਸ ਘਰ ਨਾਲ...! ਬੜੀਆਂ ਖ਼ੁਸ਼ੀਆਂ ਖੇੜੇ ਮਾਣੇ ਅਤੇ ਬੜੇ ਦਸੌਂਟੇ ਵੀ ਕੱਟੇ ਸਨ, ਇਸ ਘਰ ਨੇ...!
ਚਾਰ ਵੱਜ ਚੁੱਕੇ ਸਨ। ਗੁਰਦੁਆਰੇ ਦਾ ਪਾਠੀ ਸਿੰਘ ਅਜੇ ਬੋਲਿਆ ਨਹੀਂ ਸੀ। ਸਾਰਾ ਪਿੰਡ ਸੁੱਤਾ ਹੋਇਆ ਸੀ। ਪਹੁ ਫ਼ੁਟਾਲੇ ਦੀ ਸ਼ਾਂਤੀ ਸੀ। ਏਅਰਪੋਰਟ ਤੋਂ ਲਈ ਟੈਕਸੀ ਹਰਦੇਵ ਨੂੰ ਉਸ ਦੇ ਘਰ ਅੱਗੇ ਲਾਹ ਕੇ ਮੁੜ ਗਈ। ਹਰਦੇਵ ਨੇ ਡਰਾਈਵਰ ਨੂੰ ਚਾਹ ਪਾਣੀ ਵੀ ਨਾ ਪੁੱਛਿਆ। ਘਰ ਸੀ ਹੀ ਕੌਣ...? ਜਿਹੜਾ ਉਸ ਨੂੰ ਚਾਹ ਬਣਾ ਕੇ ਦਿੰਦਾ..? ਵੈਸੇ ਉਸ ਨੇ ਡਰਾਈਵਰ ਨੂੰ ਸੌ ਰੁਪਏ ਕਿਰਾਏ ਤੋਂ ਇਲਾਵਾ ਚਾਹ ਪਾਣੀ ਲਈ ਦੇ ਦਿੱਤੇ ਸਨ। ਡਰਾਈਵਰ ਧੰਨਵਾਦ ਕਰ ਕੇ ਚਲਾ ਗਿਆ ਅਤੇ ਹਰਦੇਵ ਆਪਣੇ ਨਾਲ ਲਿਆਂਦੇ ਦੋ ਅਟੈਚੀ ਲੈ ਕੇ ਦਰਵਾਜੇ ਕੋਲ ਆ ਗਿਆ ਸੀ।
ਉਸ ਨੇ ਆਪਣਾ ਜੱਦੀ ਘਰ ਬੜੀ ਰੀਝ ਨਾਲ ਤੱਕਿਆ। ਇਕ ਤਰ੍ਹਾਂ ਨਾਲ ਅੱਖਾਂ ਵਿਚ ਹੰਝੂ ਭਰ ਕੇ ਸਿਜ਼ਦਾ ਹੀ ਤਾਂ ਕੀਤਾ ਸੀ, ਉਸ ਨੇ ਆਪਣੇ ਇਸ ਘਰ ਨੂੰ...! ਇਸ ਘਰ ਵਿਚ ਉਹ ਜੰਮਿਆਂ, ਪਲਿ਼ਆ ਅਤੇ ਜਵਾਨ ਹੋਇਆ ਸੀ! ਬੜੀਆਂ ਤੱਤੀਆਂ-ਠੰਢੀਆਂ ਹਵਾਵਾਂ ਵਗੀਆਂ ਸਨ, ਇਸ ਘਰ ਉਤੇ...! ਬੜੀਆਂ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਸਨ, ਇਸ ਘਰ ਨਾਲ...! ਬੜੀਆਂ ਖ਼ੁਸ਼ੀਆਂ ਖੇੜੇ ਮਾਣੇ ਅਤੇ ਬੜੇ ਦਸੌਂਟੇ ਵੀ ਕੱਟੇ ਸਨ, ਇਸ ਘਰ ਨੇ...!
ਹੋਰ ਪੜੋ...
Labels:
ਕਾਂਡ 1